ਕੀ ਤੁਸੀਂ ਗਰਭਨਿਰੋਧ, ਗਰਭ ਅਵਸਥਾ ਦੇ ਵਿਕਲਪਾਂ ਜਾਂ ਜਿਨਸੀ ਸਿਹਤ ਬਾਰੇ ਜਾਣਕਾਰੀ ਦੀ ਖੋਜ ਕਰ ਰਹੇ ਹੋ?
ਅਸੀਂ ਕੌਣ ਹਾਂ
ਅਸੀਂ ਵਿਕਟੋਰੀਆ ਵਿੱਚ ਅਧਾਰਤ ਇੱਕ ਸੁਤੰਤਰ ਫੋਨ ਲਾਈਨ ਅਤੇ ਵੈੱਬਸਾਈਟ ਹਾਂ। ਸਾਡੀ ਮੁਫਤ ਸੇਵਾ ਗੁਪਤ ਹੈ ਅਤੇ ਕਿਸੇ ਬਾਰੇ ਕੋਈ ਨਿਰਣਾ ਨਹੀਂ ਬਣਾਉਂਦੀ ਹੈ। ਸਾਡਾ ਵਿਸਵਾਸ਼ ਹੈ ਕਿ ਔਰਤਾਂ ਕੋਲ ਇਹ ਚੋਣ ਕਰਨ ਦਾ ਹੱਕ ਹੁੰਦਾ ਹੈ ਕਿ ਕੀ ਉਹ ਗਰਭ ਅਵਸਥਾ ਜਾਰੀ ਰੱਖਣਾ ਚਾਹੁੰਦੀਆਂ ਹਨ ਜਾਂ ਗਰਭਪਾਤ ਕਰਾਉਣਾ।
ਸਾਡੀਆਂ ਸਾਰੀਆਂ ਫੋਨ ਕਾਲਾਂ ਦਾ ਜਵਾਬ ਔਰਤਾਂ ਦਿੰਦੀਆਂ ਹਨ। ਸਾਡੇ ਸਾਰੇ ਦੋਭਾਸ਼ੀਏ ਵੀ ਔਰਤਾਂ ਹਨ। ਬਿਨਤੀ ਕੀਤੇ ਜਾਣ ਉੱਤੇ ਅਸੀਂ ਤੁਹਾਡੇ ਲਈ ਮਹਿਲਾ ਡਾਕਟਰ ਦੀ ਖੋਜ ਕਰਨ ਦੀ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗੇ।
ਅਸੀਂ ਇਹ ਪ੍ਰਦਾਨ ਕਰਦੇ ਹਾਂ:
- ਗਰਭਨਿਰੋਧ, ਗਰਭ ਅਵਸਥਾ ਦੇ ਵਿਕਲਪਾਂ (ਗਰਭਪਤਾ ਸਮੇਤ) ਅਤੇ ਜਿਨਸੀ ਸਿਹਤ ਬਾਰੇ ਜਾਣਕਾਰੀ
- ਉਨ੍ਹਾਂ ਸੇਵਾਵਾਂ ਬਾਰੇ ਜਾਣਕਾਰੀ ਜਿਨ੍ਹਾਂ ਉੱਤੇ ਤੁਸੀਂ ਜਾ ਸਕਦੇ ਹੋ
ਅਸੀਂ ਮੈਡੀਕਲ, ਕਾਨੂੰਨੀ ਜਾਂ ਮਾਲੀ ਸਲਾਹ ਪ੍ਰਦਾਨ ਨਹੀਂ ਕਰਦੇ ਹਾਂ
ਅਸੀਂ ਕਿਵੇਂ ਮਦਦ ਕਰ ਸਕਦੇ ਹਾਂ
ਸਾਡੇ ਫੋਨ ਕਰਮਚਾਰੀ ਤੁਹਾਡੀਆਂ ਪ੍ਰਜਨਨ ਅਤੇ ਜਿਨਸੀ ਸਿਹਤ ਲੋੜਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਨ, ਅਤੇ ਤੁਹਾਡੇ ਲਈ ਮੇਲ ਖਾਉਂਦੀਆਂ ਸੇਵਾਵਾਂ ਦਾ ਪਤਾ ਲਗਾ ਸਕਦੇ ਹਨ।
ਸਾਡੇ ਤੋਂ ਆਮ ਪੁੱਛੇ ਜਾਣ ਵਾਲੇ ਸਵਾਲਾਂ ਵਿੱਚ ਸ਼ਾਮਲ ਹਨ:
- ਮੈਂ ਗਰਭਪਾਤ ਕਿੱਥੋਂ ਕਰਵਾ ਸਕਦੀ ਹਾਂ?
- ਮੈਨੂੰ IUD ਕਿੱਥੋਂ ਮਿਲ ਸਕਦਾ ਹੈ?
- ਕੀ ਮੇਰੇ ਨਜਦੀਕ ਕੋਈ ਜਿਨਸੀ ਸਿਹਤ ਕਲੀਨਿਕ ਹੈ?
ਸਾਡੇ ਕੋਲ ਵਿਕਟੋਰੀਆ ਵਿੱਚ ਜਿਨਸੀ ਅਤੇ ਪ੍ਰਜਨਨ ਸਿਹਤ ਸੇਵਾਵਾਂ ਦਾ ਇੱਕ ਔਨਲਾਇਨ ਡਾਟਾਬੇਸ ਵੀ ਹੈ ਜਿਹੜਾ ਤੁਸੀਂ ਸਾਡੀ ਵੈੱਬਸਾਈਟ ਉੱਤੇ ਸਰਚ ਕਰ ਸਕਦੇ ਹੋ
ਸਾਡੀ ਮਹਾਰਤ
ਅਸੀਂ ਪੂਰੇ ਵਿਕਟੋਰੀਆ ਵਿੱਚ ਸੈਂਕੜੇ ਸੇਵਾਵਾਂ ਨਾਲ ਭਾਈਵਾਲੀ ਵਿੱਚ ਕੰਮ ਕਰਦੇ ਹਾਂ (ਇਨ੍ਹਾਂ ਵਿੱਚ ਜੀ.ਪੀ., ਕਮਯੁਨਿਟੀ ਹੈਲਥ ਸੇਂਟਰ, ਹਸਪਤਾਲ ਅਤੇ ਫਾਰਮੇਸੀਆਂ ਸ਼ਾਮਲ ਹਨ) – ਤਾਂ ਜੋ ਉਨ੍ਹਾਂ ਸੇਵਾਵਾਂ ਦਾ ਪਤਾ ਲਗਾ ਸਕੀਏ ਜੋ ਤੁਹਾਡੀਆਂ ਲੋੜਾਂ ਨਾਲ ਸਭ ਤੋਂ ਵਧੀਆ ਮੇਲ ਖਾਉਂਦੀਆਂ ਹਨ।
ਅਸੀਂ ਜੋ ਜਾਣਕਾਰੀ ਪ੍ਰਦਾਨ ਕਰਦੇ ਹਾਂ ਉਹ ਵਰਤਮਾਨ ਮਾਹਰ ਖੋਜ ਦੇ ਆਧਾਰ ਉੱਤੇ ਸਭ ਤੋਂ ਤਾਜੇ ਪ੍ਰਮਾਣ ‘ਤੇ ਅਧਾਰਤ ਹੈ।
ਖੋਜ ਕਰਨੀ ਆਸਾਨ ਹੈ
1800 My Options ਵੈੱਬਸਾਈਟ ਤੁਹਾਡੇ ਆਪਣੇ ਸਮੇਂ ਵਿੱਚ ਸੇਵਾਵਾਂ ਦਾ ਪਤਾ ਲਗਾਉਣ ਦਿੰਦੀ ਹੈ। ਤੁਸੀਂ ਗਰਭਨਿਰੋਧ ਅਤੇ ਗਰਭਪਾਤ ਪ੍ਰਦਾਤਾਵਾਂ, ਗੈਰ-ਨਿਰਦੇਸ਼ਕ ਗਰਭ ਅਵਸਥਾ ਵਿਕਲਪ ਸਲਾਹਕਾਰਾਂ ਅਤੇ ਫਾਰਮੇਸਿਆਂ ਵਰਗੀਆਂ ਸੇਵਾਵਾਂ ਦੀ ਖੋਜ ਕਰ ਸਕਦੇ ਹਾਂ।
ਸਾਡੇ ਨਾਲ ਸੰਪਰਕ ਕਰੋ:
- 1800 696 784
ਸੋਮਵਾਰ ਤੋਂ ਸ਼ੁਕਰਵਾਰ. ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ (ਸਰਕਾਰੀ ਛੁੱਟੀ ਦੇ ਦਿਨ ਬੰਦ) - Email: [email protected]
1800 My Options ਵਿਕਟੋਰੀਆ ਦੀ ਸਰਕਾਰ ਦੁਆਰਾ ਧਨ-ਰਾਸ਼ੀ ਪ੍ਰਾਪਤ Women’s Health Victoria (ਵੂਮੇਨਸ ਹੈਲਥ ਵਿਕਟੋਰੀਆ) ਦੀ ਇੱਕ ਸੇਵਾ ਹੈ।
English translation
Are you looking for information about contraception, unplanned pregnancy options or sexual health?
Who we are
We are an independent phone line and website based in Victoria. Our service is confidential, free, non-judgemental and pro-choice. Our phone line is staffed by women. If you prefer, we can always try to link you with female health workers.
We provide:
- Information about contraception, pregnancy options (including abortion) and sexual health
- Information about services you can go to
We do not provide medical, legal or financial advice or counselling.
How we can help
Our phone workers can speak to you about your reproductive and sexual health needs, and find services that suit you.
Questions we are commonly asked include:
- Where can I get an abortion?
- Where can I get an IUD?
- Is there a sexual health clinic close to me?
We also have an online database of sexual and reproductive health services in Victoria that you can search via our website.
Our Expertise
We work in partnership with hundreds of services across Victoria (including GPs, community health centres, hospitals and pharmacies) – to find the services that best meet your needs. The information we provide is based on the most up-to-date evidence.
Searching is easy
The 1800 My Options website lets you search for services in your own time. You can search for
services such as contraception and abortion providers, non-directive pregnancy options counsellors and pharmacies.
Contact us:
Phone: 1800 696 784
- Monday to Friday, 9am – 5pm (closed public holidays)
- Interpreter: 13 14 50
Email: [email protected]
1800 My Options is a service of Women’s Health Victoria, funded by the Victorian Government.